News Varta
News Varta

News that Matters. Journalism that Acts

RNI NO. PUNPUN 2013/59060 | MSME NO. UD-PB-16367 | 22°C
BREAKING NEWS
Front Page
EN

ਡੇਅਰੀ ਵਿਕਾਸ ਵਿਭਾਗ ਵੱਲੋਂ ਲੋਕਾਂ ਨੂੰ ਦੁੱਧ ਦੀ ਗੁਣਵੱਤਾ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ

ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾਂ ਦੌਰਾਨ ਦੁੱਧ ਦੀ ਸ਼ੁੱਧਤਾ ਦੀ ਕਰਵਾਈ ਜਾ ਸਕਦੀ ਜਾਂਚ

News Varta Editorial Staff•Digital Edition
SHARE THIS STORY
ਡੇਅਰੀ ਵਿਕਾਸ ਵਿਭਾਗ ਵੱਲੋਂ ਲੋਕਾਂ ਨੂੰ ਦੁੱਧ ਦੀ ਗੁਣਵੱਤਾ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ
ਲੁਧਿਆਣਾ 29 ਅਕਤੂਬਰ ( ਸੂਤਰ )
fb_img_1793197872979.jpg
ਡੇਅਰੀ ਵਿਕਾਸ ਵਿਭਾਗ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ ਦੁੱਧ ਦੀ ਗੁਣਵੱਤਾ ਪ੍ਰਤੀ ਜਾਗਰੂਕ ਰਹਿਣ ਅਤੇ ਸਮੇਂ-ਸਮੇਂ 'ਤੇ ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾਂ ਦਾ ਲਾਭ ਉਠਾ ਕੇ ਦੁੱਧ ਦੀ ਸਮਾਨਤਾ ਅਤੇ ਸ਼ੁੱਧਤਾ ਦੀ ਜਾਂਚ ਕਰਵਾਉਂਦੇ ਰਹਿਣ।
img-20261028-wa0006.jpg
ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਵੱਲੋਂ ਨਿਰੰਤਰ ਦੁੱਧ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਜਿਸਦੇ ਤਹਿਤ ਵੱਖ-ਵੱਖ ਥਾਵਾਂ ’ਤੇ ਆਮ ਲੋਕਾਂ ਵੱਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਦੀ ਮੌਕੇ 'ਤੇ ਹੀ ਟੈਸਟਿੰਗ ਕੀਤੀ ਜਾਂਦੀ ਹੈ।
img-20261007-wa0011.jpg
ਇਸੇ ਲੜੀ ਤਹਿਤ ਖੰਨਾ ਸ਼ਹਿਰ ਵਿਖੇ ਦੁੱਧ ਖਪਤਕਾਰਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ 2 ਵਿਸ਼ੇਸ਼ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਏ ਗਏ। ਇਹ ਕੈਂਪ ਸ਼ਹਿਰ ਦੇ 'ਨਵੀਂ ਆਬਾਦੀ' ਅਤੇ 'ਆਜ਼ਾਦ ਨਗਰ' ਇਲਾਕਿਆਂ ਵਿੱਚ ਆਯੋਜਿਤ ਕੀਤੇ ਗਏ ਜਿੱਥੇ ਆਮ ਲੋਕਾਂ ਵੱਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਦੀ ਮੌਕੇ 'ਤੇ ਹੀ ਟੈਸਟਿੰਗ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ, ਪਹਿਲਾ ਕੈਂਪ ਨਵੀਂ ਆਬਾਦੀ ਵਿਖੇ ਲਗਾਇਆ ਗਿਆ, ਜਿਸ ਵਿੱਚ ਕੁੱਲ 32 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਟੈਸਟਿੰਗ ਦੌਰਾਨ 15 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਨਿਰਧਾਰਤ ਪੈਮਾਨੇ ਤੋਂ ਵੱਧ ਪਾਈ ਗਈ। ਇਸੇ ਤਰ੍ਹਾਂ ਦੂਸਰਾ ਕੈਂਪ ਆਜ਼ਾਦ ਨਗਰ ਵਿਖੇ ਲਗਾਇਆ ਗਿਆ ਜਿੱਥੇ 31 ਦੁੱਧ ਦੇ ਸੈਂਪਲ ਟੈਸਟ ਕੀਤੇ ਗਏ ਅਤੇ ਇਨ੍ਹਾਂ ਵਿੱਚੋਂ 14 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ (ਮਾਤਰਾ ਵੱਧ) ਵੇਖਣ ਨੂੰ ਮਿਲੀ। ਕੁੱਲ ਮਿਲਾ ਕੇ ਦੋਵਾਂ ਕੈਂਪਾਂ ਵਿੱਚ ਟੈਸਟ ਕੀਤੇ ਗਏ 63 ਸੈਂਪਲਾਂ ਵਿੱਚੋਂ 29 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਵੱਧ ਨਿਕਲੀ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਜਾਂਚ ਦੌਰਾਨ ਕਿਸੇ ਵੀ ਸੈਂਪਲ ਵਿੱਚ ਕੋਈ ਵੀ ਹਾਨੀਕਾਰਕ ਰਸਾਇਣ (ਕੈਮੀਕਲ) ਨਹੀਂ ਪਾਇਆ ਗਿਆ।

More from News Varta