News Varta
News Varta

News that Matters. Journalism that Acts

RNI NO. PUNPUN 2013/59060 | MSME NO. UD-PB-16367 | 17°C
BREAKING NEWS
Front Page
EN

ਖੇਤੀਬਾੜੀ ਵਿਭਾਗ ਵੱਲੋਂ ਯੂਰੀਆ ਖਾਦ ਦੀ ਕਾਲਾਬਾਜ਼ਾਰੀ ਅਤੇ ਹੇਰਾਫੇਰੀ ਦਾ ਪਰਦਾਫਾਸ਼, ਟਰੱਕ ਸਣੇ ਵੱਡੀ ਮਾਤਰਾ ਵਿੱਚ ਯੂਰੀਆ ਬਰਾਮਦ

News Varta Editorial Staff•Digital Edition
SHARE THIS STORY
ਖੇਤੀਬਾੜੀ ਵਿਭਾਗ ਵੱਲੋਂ ਯੂਰੀਆ ਖਾਦ ਦੀ ਕਾਲਾਬਾਜ਼ਾਰੀ ਅਤੇ ਹੇਰਾਫੇਰੀ ਦਾ ਪਰਦਾਫਾਸ਼, ਟਰੱਕ ਸਣੇ ਵੱਡੀ ਮਾਤਰਾ ਵਿੱਚ ਯੂਰੀਆ ਬਰਾਮਦ
ਹੁਸ਼ਿਆਰਪੁਰ 20 ਅਕਤੂਬਰ ( ਸੂਤਰ )
fb_img_1792427427549.jpg
ਕਿਸਾਨੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਕਿਸਾਨਾਂ ਨੂੰ ਮਿਆਰੀ ਖਾਦਾਂ ਅਤੇ ਇਨਪੁਟਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਭਾਗ ਹੁਸ਼ਿਆਰਪੁਰ ਨੂੰ ਮਿਲੀ ਗੁਪਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਪਿੰਡ ਦੋਲੋਵਾਲ (ਥਾਣਾ ਹਰਿਆਣਾ) ਵਿਖੇ ਅਣਅਧਿਕਾਰਤ ਖੇਤੀਬਾੜੀ ਗ੍ਰੇਡ ਯੂਰੀਆ (Agricultural Grade Urea) ਹੇਰਾਫੇਰੀ ਦਾ ਮੁੱਖ ਖੇਤੀਬਾੜੀ ਅਫਸਰ, ਹੁਸ਼ਿਆਰਪੁਰ ਸ੍ਰੀ ਦਪਿੰਦਰ ਸਿੰਘ, ਅਤੇ ਡਾ. ਸਿਮਰਨਜੀਤ ਸਿੰਘ (ਖੇਤੀਬਾੜੀ ਵਿਕਾਸ ਅਫਸਰ, ਹੁਸ਼ਿਆਰਪੁਰ) ਦੀ ਟੀਮ ਨੇ ਪੁਲਿਸ ਪਾਰਟੀ ਸਮੇਤ ਪਰਦਾਫਾਸ਼ ਕੀਤਾ। ਮੌਕੇ ਤੇ ਟੀਮ ਨੇ ਪਹੁੰਚ ਕੇ ਟਰੱਕ/ਕੰਟੇਨਰ ਨੰਬਰ PB 29 R 9533(Ashok Leyland) ਨੂੰ ਕਾਬੂ ਕੀਤਾ। ਇਸ ਟਰੱਕ ਵਿੱਚੋਂ ਖੇਤੀਬਾੜੀ ਗ੍ਰੇਡ ਯੂਰੀਆ (HURL Company) ਦੀਆਂ 300 ਬੋਰੀਆਂ ਬਰਾਮਦ ਕੀਤੀਆਂ ਗਈਆਂ। ਇਸ ਮੌਕੇ 39 ਬੋਰੀਆਂ ਟੈਕਨੀਕਲ ਗ੍ਰੇਡ ਯੂਰੀਆ (ਸ਼ੱਕੀ ਨੀਮ ਕੋਟਿਡ), ਲਗਭਗ 20 ਕਿੱਲੋ ਖਾਲੀ ਬੈਗ (ਖੇਤੀਬਾੜੀ ਗ੍ਰੇਡ ਯੂਰੀਆ), ਪਲਾਸਟਿਕ ਦੇ ਥੈਲੇ, ਸੀਲਿੰਗ ਧਾਗਾ, ਬੋਰੀਆਂ ਸਿਊਣ ਵਾਲੀਆਂ ਮਸ਼ੀਨ ਅਤੇ ਹੋਰ ਮਾਰਕਾ ਵਾਲੀਆਂ ਬੋਰੀਆਂ ਜ਼ਬਤ ਕੀਤੀਆਂ ਗਈਆਂ। ਮੌਕੇ ਤੇ ਪਾਇਆ ਗਿਆ ਕਿ ਖੇਤੀਬਾੜੀ ਗ੍ਰੇਡ ਯੂਰੀਆ ਦੀਆਂ ਬੋਰੀਆਂ ਨੂੰ ਖੋਲ੍ਹ ਕੇ ਉਨ੍ਹਾਂ ਵਿੱਚੋਂ ਖਾਦ ਕੱਢ ਕੇ ਟੈਕਨੀਕਲ ਗ੍ਰੇਡ ਯੂਰੀਆ ਦੀਆਂ ਬੋਰੀਆਂ ਵਿੱਚ ਭਰਿਆ ਜਾ ਰਿਹਾ ਸੀ।
fb_img_1792427434686.jpg
ਇਸ ਤੇ ਖੇਤੀਬਾੜੀ ਵਿਕਾਸ ਅਫਸਰ ਡਾ. ਸਿਮਰਨਜੀਤ ਸਿੰਘ ਨੇ Fertilizer Control Order (FCO) 1985 ਅਧੀਨ ਕਾਰਵਾਈ ਕਰਦੇ ਹੋਏ ਖਾਦਾਂ ਦੀ ਕਾਲਾਬਾਜ਼ਾਰੀ ਰੋਕ ਨਿਯਮਾਂ ਦੀ ਉਲੰਘਣਾ ਕਰਨ ਤੇ ਖੇਤੀਬਾੜੀ ਗ੍ਰੇਡ ਦੀਆਂ ਕੁੱਲ 300 ਬੋਰੀਆਂ (45 ਕਿੱਲੋ ਗਰਾਮ) ਅਤੇ ਟੈਕਨੀਕਲ ਗ੍ਰੇਡ ਦੀਆਂ 39 ਬੋਰੀਆਂ (50 ਕਿੱਲੋ ਗਰਾਮ) ਨੂੰ ਸੀਲ/ਜ਼ਬਤ ਕੀਤਾ ਗਿਆ। ਇਸ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ BNS (ਭਾਰਤੀ ਨਿਆਂ ਸੰਹਿਤਾ), Fertilizer Control Order (FCO) 1985, ਅਤੇ Essential Commodities Act (ECA) 1955 ਤਹਿਤ ਥਾਣਾ ਹਰਿਆਣਾ (ਹੁਸ਼ਿਆਰਪੁਰ) ਦੀ ਪੁਲਿਸ ਨੂੰ FIR ਦਰਜ ਕਰ ਦਿੱਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਹੁਸ਼ਿਆਰਪੁਰ ਵੱਲੋਂ ਕਿਸਾਨਾਂ ਨੂੰ ਮਿਆਰੀ ਖਾਦਾਂ ਦੀ ਉਪਲਬਧਤਾ ਯਕੀਨੀ ਬਣਾਉਣ ਸਬੰਧੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸਮੂਹ ਇਨਪੁਟ ਡੀਲਰਾਂ ਨੂੰ ਮਿਆਰੀ ਖਾਦਾਂ ਹੀ ਕਿਸਾਨਾਂ ਨੂੰ ਸਪਲਾਈ ਕਰਨ ਦੀ ਅਪੀਲ ਕੀਤੀ।
img_20261019_085543.jpg

More from News Varta