News Varta
News Varta

News that Matters. Journalism that Acts

RNI NO. PUNPUN 2013/59060 | MSME NO. UD-PB-16367 | 22°C
BREAKING NEWS
Front Page
EN

ਡਰੱਗ ਹੌਟ ਸਪੌਟ ਇਲਾਕਿਆਂ 'ਚ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ: ਅਭਿਜੀਤ ਕਪਲਿਸ਼

ਡਿਪਟੀ ਕਮਿਸ਼ਨਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲੀਸ ਅਤੇ ਸਿਵਲ ਅਧਿਕਾਰੀਆਂ ਨਾਲ ਮੀਟਿੰਗ

News Varta Editorial Staff•Digital Edition
SHARE THIS STORY
ਡਰੱਗ ਹੌਟ ਸਪੌਟ ਇਲਾਕਿਆਂ 'ਚ ਕੋਈ ਵੀ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹਿਣ ਦਿੱਤਾ ਜਾਵੇ: ਅਭਿਜੀਤ ਕਪਲਿਸ਼
fb_img_1795443747178.jpg
ਬਰਨਾਲਾ, 24 ਨਵੰਬਰ ( ਸੂਤਰ )
img_20261118_212241.jpg
ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਅਭਿਜੀਤ ਕਪਲਿਸ਼ ਆਈਏਐਸ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਸ਼ਨਾਖ਼ਤ ਕੀਤੇ ਹੋਏ 10 ਡਰੱਗ ਹੌਟ ਸਪੌਟ ਇਲਾਕਿਆਂ ਜਿਨ੍ਹਾਂ ਵਿਚ ਸੈਂਸੀ ਬਸਤੀ ਬੱਸ ਸਟੈਂਡ, ਸੈਂਸੀ ਬਸਤੀ ਰਾਮ ਬਾਗ ਤੋਂ ਇਲਾਵਾ ਪਿੰਡ ਚੀਮਾ, ਫਰਵਾਹੀ, ਸੇਖਾ, ਮਹਿਲ ਖੁਰਦ, ਛੀਨੀਵਾਲ ਖੁਰਦ, ਟੱਲੇਵਾਲ, ਰਾਮਗੜ੍ਹ, ਵਜੀਦਕੇ ਖੁਰਦ ਦੀਆਂ ਵੱਖ ਵੱਖ ਥਾਵਾਂ ਸ਼ਾਮਲ ਹਨ, ਨੂੰ ਸੁਧਾਰਨ ਦੀ ਮੁਹਿੰਮ ਸਿਰੇ ਚੜਾਈ ਜਾਵੇ।
img-20251227-wa0009.jpg
ਉਹਨਾਂ ਕਿਹਾ ਕਿ ਇਨ੍ਹਾਂ ਥਾਵਾਂ ਉੱਤੇ ਜਿੱਥੇ ਸਾਫ ਸਫ਼ਾਈ, ਚਾਰਦੀਵਾਰੀ, ਲਾਈਟਾਂ, ਸੀਸੀਟੀਮਵੀ ਕੈਮਰਿਆਂ ਆਦਿ ਦਾ ਕੰਮ ਜਿੱਥੇ ਬਕਾਇਆ ਹੈ, ਓਥੇ ਪਹਿਲ ਦੇ ਆਧਾਰ 'ਤੇ ਕੰਮ ਕਰਵਾਇਆ ਜਾਵੇ। ਉਹਨਾਂ ਐੱਸਡੀਐਮਜ਼ ਅਤੇ ਡੀਐੱਸਪੀਜ਼ ਨੂੰ ਆਪਣੇ ਅਧੀਨ ਆਉਂਦੇ ਡਰੱਗ ਹੌਟ ਸਪੌਟ ਖੇਤਰਾਂ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡ ਵਿਭਾਗ ਦੇ ਕੋਚ ਵੀ ਇਨ੍ਹਾਂ ਇਲਾਕਿਆਂ ਦਾ ਵਿਸ਼ੇਸ਼ ਦੌਰਾ ਕਰਕੇ ਖੇਡਾਂ ਵਿਚ ਚੰਗੀ ਕਾਰਗੁਜ਼ਾਰੀ ਅਤੇ ਰੁਚੀ ਰੱਖਦੇ ਬੱਚਿਆਂ/ਨੌਜਵਾਨਾਂ ਦੀ ਪਛਾਣ ਕਰਨ। ਉਹਨਾਂ ਕਿਹਾ ਕਿ ਅਜਿਹੇ ਬੱਚਿਆਂ/ ਨੌਜਵਾਨਾਂ ਨੂੰ ਵਿਸ਼ੇਸ਼ ਕੋਚਿੰਗ ਦੇ ਕੇ ਖੇਡ ਸੈਂਟਰਾਂ ਵਿਚ ਭੇਜਿਆ ਜਾਵੇਗਾ। ਇਸ ਨਾਲ ਜਿੱਥੇ ਉਹ ਖੁਦ ਚੰਗੇ ਖਿਡਾਰੀ ਬਣ ਕੇ ਨਾਮਣਾ ਖੱਟਣਗੇ, ਉੱਥੇ ਉਹ ਇਲਾਕੇ ਦਾ ਨਾਮ ਰੌਸ਼ਨ ਕਰਨਗੇ।
img-20251110-wa0011.jpg
ਉਹਨਾਂ ਸਿੱਖਿਆ ਵਿਭਾਗ ਨੂੰ ਵੀ ਇਨ੍ਹਾਂ ਇਲਾਕਿਆਂ ਵਿਚ ਸਕੂਲ ਜਾਣ ਤੋਂ ਵਾਂਝੇ ਰਹੇ ਬੱਚਿਆਂ ਦੀ ਸ਼ਨਾਖ਼ਤ ਕਰਕੇ ਉਹਨਾਂ ਦੇ ਦਾਖਲੇ ਕਰਾਉਣ ਦੀ ਮੁਹਿੰਮ ਚਲਾਉਣ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਅਜਿਹੇ ਬੱਚਿਆਂ ਨੂੰ ਅੱਗੇ ਵਧਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਰਾਹੀਂ ਹਰ ਤਰਾਂ ਨਾਲ ਮਦਦ ਕੀਤੀ ਜਾਵੇਗੀ ਤਾਂ ਜੋ ਕਿ ਉਹ ਪੜ੍ਹਾਈ ਅਤੇ ਖੇਡਾਂ ਤੋਂ ਵਾਂਝੇ ਨਾ ਰਹਿਣ। ਇਸ ਮੌਕੇ ਉਹਨਾਂ ਸਿਹਤ ਵਿਭਾਗ ਨੂੰ ਡੋਪ ਟੈਸਟ ਕੈਂਪ ਲਾਉਣ ਦੇ ਨਿਰਦੇਸ਼ ਦਿੱਤੇ ਅਤੇ ਜਾਗਰੂਕਤਾ ਤੇ ਕਾਊਂਸਲਿੰਗ ਕੈਂਪ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਹਨਾਂ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਨੂੰ ਮੈਡੀਕਲ ਸਟੋਰਾਂ ਦੀ ਲਗਾਤਾਰ ਚੈਕਿੰਗ ਅਤੇ ਨੇਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਸਬੰਧਤ ਵਿਭਾਗ ਡਰੱਗ ਹੌਟ ਸਪੌਟਜ਼ ਦੇ ਸੁਧਾਰ ਲਈ ਤੇਜ਼ੀ ਨਾਲ ਕਦਮ ਚੁੱਕਣ ਤਾਂ ਜੋ ਇਨ੍ਹਾਂ ਇਲਾਕਿਆਂ ਦੀ ਵਰਤੋਂ ਨਸ਼ਿਆਂ ਵਾਸਤੇ ਨਹੀਂ ਬਲਕਿ ਉਸਾਰੂ ਗਤੀਵਿਧੀਆਂ ਲਈ ਕੀਤੀ ਜਾ ਸਕੇ। ਇਸ ਮੌਕੇ ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵਲੋਂ ਕਾਸੋ ਆਪਰੇਸ਼ਨ ਤਹਿਤ ਜਿੱਥੇ ਨਸ਼ਾ ਤਸਕਰਾਂ ਅਤੇ ਨਸ਼ਿਆਂ ਦੀ ਵਿਕਰੀ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਓਥੇ ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਖੇਡ ਗਤੀਵਿਧੀਆਂ ਵੀ ਸਮੇਂ ਸਮੇਂ ਉੱਤੇ ਕਰਾਈਆਂ ਜਾ ਰਹੀਆਂ ਹਨ। ਉਹਨਾਂ ਪੁਲੀਸ ਟੀਮ ਨੂੰ ਪੂਰੀ ਮੁਸਤੈਦੀ ਨਾਲ ਇਸ ਮੁਹਿੰਮ ਤਹਿਤ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਵਿਵੇਕ ਕੁਮਾਰ ਮੋਦੀ, ਐੱਸਡੀਐਮ ਤਪਾ ਗਗਨਦੀਪ ਸਿੰਘ, ਐੱਸਡੀਐਮ ਮਹਿਲ ਕਲਾਂ ਰਜਿੰਦਰ ਸਿੰਘ ਸਮੇਤ ਪੁਲੀਸ ਅਤੇ ਸਿਵਲ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

More from News Varta