News Varta
News Varta

News that Matters. Journalism that Acts

RNI NO. PUNPUN 2013/59060 | MSME NO. UD-PB-16367 | 23°C
BREAKING NEWS
Front Page
EN

ਨਸ਼ਾ ਕਰੇ ਬਰਬਾਦ, ਜ਼ਿੰਦਗੀ ਨਾਲ ਕਰ ਪਿਆਰ’ ਦੇ ਨਾਅਰੇ ਨਾਲ ਵਿਦਿਆਰਥੀਆਂ ਨੇ ਘਰ-ਘਰ ਪਹੁੰਚਾਇਆ ਨਸ਼ਾ ਮੁਕਤੀ ਦਾ ਸੁਨੇਹਾ

ਐਸ.ਐਸ.ਪੀ. ਦੇ ਨਸ਼ਾ ਮੁਕਤ ਮਾਲੇਰਕੋਟਲਾ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਪੁਲਿਸ ਅਤੇ ਵਿਦਿਆਰਥੀਆਂ ਦੀ ਸਾਂਝੀ ਪਹਿਲਕਦਮੀ

News Varta Editorial Staff•Digital Edition
SHARE THIS STORY
ਨਸ਼ਾ ਕਰੇ ਬਰਬਾਦ, ਜ਼ਿੰਦਗੀ ਨਾਲ ਕਰ ਪਿਆਰ’ ਦੇ ਨਾਅਰੇ ਨਾਲ ਵਿਦਿਆਰਥੀਆਂ ਨੇ ਘਰ-ਘਰ ਪਹੁੰਚਾਇਆ ਨਸ਼ਾ ਮੁਕਤੀ ਦਾ ਸੁਨੇਹਾ
ਮਾਲੇਰਕੋਟਲਾ, 29 ਅਕਤੂਬਰ ( ਸੂਤਰ )
whatsapp-image-2026-10-29-at-1-37-48-pm-1.jpg
ਨਸ਼ਿਆਂ ਵਿਰੁੱਧ ਜਾਗਰੂਕਤਾ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀ.ਐਸ.ਪੀ. (ਐਚ) ਸੁਮੀਤ ਸੂਦ ਅਤੇ ਥਾਣਾ ਸਿਟੀ-2 ਦੇ ਐਸ.ਐਚ.ਓ. ਬਲਜੀਤ ਸਿੰਘ ਦੀ ਅਗਵਾਈ ਹੇਠ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ, ਲੋਹਾ ਬਾਜ਼ਾਰ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ ਨਸ਼ਿਆਂ ਦੇ ਪ੍ਰਭਾਵ ਪੱਖੋਂ ਸੰਵੇਦਨਸ਼ੀਲ ਵਜੋਂ ਪਛਾਣੇ ਗਏ ਖੇਤਰ ਵਿੱਚ ਪਹੁੰਚੀ, ਜਿੱਥੇ ਘਰ-ਘਰ ਨਸ਼ਾ ਮੁਕਤੀ ਦਾ ਸੁਨੇਹਾ ਦਿੱਤਾ ਗਿਆ।
whatsapp-image-2026-10-29-at-1-37-48-pm.jpg
ਇਸ ਮੌਕੇ ਡੀ.ਐਸ.ਪੀ. ਸੁਮੀਤ ਸੂਦ ਨੇ ਕਿਹਾ ਕਿ ਐਸ.ਐਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਪੁਲਿਸ ਕਾਰਵਾਈ ਤੱਕ ਸੀਮਤ ਨਹੀਂ, ਸਗੋਂ ਲੋਕਾਂ ਦੀ ਸਰਗਰਮ ਭਾਗੀਦਾਰੀ ਨਾਲ ਹੀ ਇਸ ਸਮਾਜਿਕ ਚੁਣੌਤੀ ਦਾ ਟਿਕਾਊ ਹੱਲ ਸੰਭਵ ਹੈ। ਰੈਲੀ ਦੌਰਾਨ ਵਿਦਿਆਰਥੀਆਂ ਨੇ ‘ਨਸ਼ਾ ਕਰੇ ਬਰਬਾਦ, ਜ਼ਿੰਦਗੀ ਨਾਲ ਕਰ ਪਿਆਰ’ ਸਮੇਤ ਨਸ਼ਾ ਵਿਰੋਧੀ ਨਾਅਰਿਆਂ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਐਸ.ਐਚ.ਓ. ਬਲਜੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਨਫ਼ਰਤ ਜਾਂ ਸਮਾਜਿਕ ਤਿਰਸਕਾਰ ਦੀ ਬਜਾਏ ਹਮਦਰਦੀ, ਇਲਾਜ ਅਤੇ ਮੁੜ ਵਸੇਬੇ ਲਈ ਸਹਿਯੋਗ ਦੀ ਲੋੜ ਹੈ। ਡੀ.ਐਸ.ਪੀ. ਸੁਮੀਤ ਸੂਦ ਵਲੋਂ ਸਕੂਲੀ ਵਿਦਿਆਰਥੀਆਂ ਰਾਹੀਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰੀ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਅਜਿਹੀ ਭਾਗੀਦਾਰੀ ਨਸ਼ਾ ਮੁਕਤ ਮਾਲੇਰਕੋਟਲਾ ਦੀ ਸਿਰਜਣਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

More from News Varta

ਨਸ਼ਾ ਕਰੇ ਬਰਬਾਦ, ਜ਼ਿੰਦਗੀ ਨਾਲ ਕਰ ਪਿਆਰ’ ਦੇ ਨਾਅਰੇ ਨਾਲ ਵਿਦਿਆਰਥੀਆਂ ਨੇ ਘਰ-ਘਰ ਪਹੁੰਚਾਇਆ ਨਸ਼ਾ ਮੁਕਤੀ ਦਾ ਸੁਨੇਹਾ | News Varta | My Online Paper