ਪੀ.ਐਮ. ਇੰਟਰਨਸ਼ਿਪ ਸਕੀਮ ਅਧੀਨ 6-9 ਮਹੀਨੇ ਦਾ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ
News Varta Editorial Staff•Digital Edition
SHARE THIS STORY

ਲੁਧਿਆਣਾ, 15 ਨਵੰਬਰ ( ਸੂਤਰ )

ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ (ਪੀ.ਐਮ.) ਇੰਟਰਨਸ਼ਿਪ ਸਕੀਮ ਅਧੀਨ 6-9 ਮਹੀਨੇ ਦਾ ਇੰਟਰਨਸ਼ਿਪ ਪ੍ਰੋਗਰਾਮ ਸੁਰੂ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਗ੍ਰੇਜੂਏਟ ਪਾਸ ਕੋਈ ਵੀ ਪ੍ਰਾਰਥੀ ਜਿਹਨਾ ਦੀ ਉਮਰ 18 ਤੋਂ 25 ਸਾਲ ਹੈ, ਅਪਲਾਈ ਕਰ ਸਕਦੇ ਹਨ। ਯੋਗ ਪ੍ਰਾਰਥੀ pminternship.mca.gov.in ਵੈਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਇੰਟਰਨਸ਼ਿਪ ਪ੍ਰੋਗਰਾਮ ਦੌਰਾਨ ਪ੍ਰਾਰਥੀ 9000 ਰੁਪਏ ਦੀ ਮਹੀਨੇਵਾਰ ਅਸਿਸਟੈਂਟ ਅਤੇ 6000 ਰੁਪਏ ਵਨ ਟਾਈਮ ਗ੍ਰਾਂਟ ਪਾ ਸਕਦੇ ਹਨ।

ਇਸ ਇੰਟਰਨਸ਼ਿਪ ਪ੍ਰੋਗਰਾਮ ਤੋਂ ਬਾਅਦ ਪ੍ਰਾਰਥੀਆਂ ਨੂੰ ਬਹੁ-ਖੇਤਰ ਵਿੱਚ ਨੌਕਰੀ ਕਰਨ ਦਾ ਮੌਕਾ ਮਿਲ ਸਕਦਾ ਹੈ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਟੋਲ ਫਰੀ ਨੰਬਰ 1800116090 ’ਤੇ ਸਪੰਰਕ ਕੀਤਾ ਜਾ ਸਕਦਾ ਹੈ




