News Varta
News Varta

News that Matters. Journalism that Acts

RNI NO. PUNPUN 2013/59060 | MSME NO. UD-PB-16367 | 17°C
BREAKING NEWS
Front Page
EN

21 ਅਤੇ 22 ਅਕਤੂਬਰ ਨੂੰ ਨਹੀਂ ਹੋਵੇਗਾ ਸਰਕਾਰੀ ਦਫਤਰਾਂ ਵਿਚ ਕੋਈ ਕੰਮ

ਡੀ.ਸੀ. ਦਫਤਰ, ਐਸ.ਡੀ.ਐਮ. ਦਫਤਰ ਅਤੇ ਤਹਿਸੀਲ ਦਫਤਰਾਂ ਦੇ ਸਾਰੇ ਕਰਮਚਾਰੀ 21 ਅਤੇ 22 ਅਕਤੂਬਰ ਨੂੰ ਰਹਿਣਗੇ ਛੁੱਟੀ ਤੇ

News Varta Editorial Staff•Digital Edition
SHARE THIS STORY
21 ਅਤੇ 22 ਅਕਤੂਬਰ ਨੂੰ ਨਹੀਂ ਹੋਵੇਗਾ ਸਰਕਾਰੀ ਦਫਤਰਾਂ ਵਿਚ ਕੋਈ ਕੰਮ
ਮਾਲੇਰਕੋਟਲਾ 19 ਅਕਤੂਬਰ ( ਸੂਤਰ ) ਮੁਲਾਜ਼ਮ ਵਰਗ ਦੀਆਂ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਦਿੱਤੇ ਸਾਂਝੇ ਐਕਸ਼ਨ ਤਹਿਤ ਲਏ ਗਏ ਫੈਸਲੇ ਨੂੰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਬਾਡੀ ਵੱਲੋਂ ਲਾਗੂ ਕਰਦੇ ਹੋਏ ਸਮੂਹ ਕਲੈਰੀਕਲ ਵਿਭਾਗਾਂ ਦੇ ਸਮੂਹ ਕਰਮਚਾਰੀ ਮਿਤੀ 21.10.2026 ਅਤੇ ਮਿਤੀ 22.10.2026 ਨੂੰ ਸਮੂਹਿਕ ਛੁੱਟੀ ਤੇ ਰਹਿ ਕੇ ਹੜਤਾਲ ਉਪਰ ਜਾਣਗੇ।
img_20261019_085543.jpg
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ, ਮਾਲੇਰਕੋਟਲਾ ਦੇ ਜਿ਼ਲ੍ਹਾ ਪ੍ਰਧਾਨ ਸ: ਸ਼ਰਨਵੀਰ ਸਿੰਘ ਅਤੇ ਜਨਰਲ ਸਕੱਤਰ ਸ੍ਰੀ ਦਿਲਜਾਨ ਅਲੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਵੱਖ—ਵੱਖ ਜਥੇਬੰਦੀਆਂ ਵੱਲੋਂ ਲਏ ਗਏ ਸਾਂਝੇ ਫੈਸਲੇ ਤਹਿਤ ਮਿਤੀ 21.10.2026 ਅਤੇ ਮਿਤੀ 22.10.2026 ਨੂੰ ਡੀ.ਸੀ. ਦਫਤਰ ਮਾਲੇਰਕੋਟਲਾ, ਐਸ.ਡੀ.ਐਮ. ਦਫਤਰ ਮਾਲੇਰਕੋਟਲਾ/ਅਹਿਮਦਗੜ੍ਹ ਅਤੇ ਅਮਰਗੜ੍ਹ ਤੋਂ ਇਲਾਵਾ ਤਹਿਸੀਲ ਦਫਤਰ, ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਦੇ ਸਾਰੇ ਕਰਮਚਾਰੀ ਛੁੱਟੀ ਲੈ ਕੇ ਹੜਤਾਲ ਉਪਰ ਰਹਿਣਗੇ।ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀ ਸਮੂਹਿਕ ਛੁੱਟੀ ਸਬੰਧੀ ਇਕ ਮੰਗ ਪੱਤਰ ਸਹਾਇਕ ਕਮਿਸ਼ਨਰ (ਜ), ਮਾਲੇਰਕੋਟਲਾ ਸ੍ਰੀਮਤੀ ਮਨਦੀਪ ਕੌਰ ਨੂੰ ਸੌਂਪਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ, ਅਭਿਸ਼ੇਕ ਜੈਨ, ਕੁਲਪ੍ਰੀਤ ਸਿੰਘ, ਮੋਹਿਤ ਕੁਮਾਰ, ਕੁਲਦੀਪ ਸਿੰਘ, ਵਿਵੇਕ, ਸੁਖਪ੍ਰੀਤ ਕੌਰ, ਸਿਮਰਨ, ਰਿਧਿਮਾ, ਗੁਰਦੀਪ ਸਿੰਘ, ਰਾਜੂ ਸਿੰਗਲਾ ਆਦਿ ਵੀ ਹਾਜ਼ਰ ਸਨ।
img_20260705_132339.jpg

More from News Varta