News Varta
News Varta

News that Matters. Journalism that Acts

RNI NO. PUNPUN 2013/59060 | MSME NO. UD-PB-16367 | 19°C
BREAKING NEWS
ਮੁੱਖ ਬਾਜ਼ਾਰ ਵਿੱਚ ਦੁਕਾਨਦਾਰਾਂ ਨੂੰ ਮਿਲੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂਐਸਐਸਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਥਾਣਾ ਸਿਟੀ-2 ਖੰਨਾ ਦਾ ਅਚਨਚੇਤ ਨਿਰੀਖਣ, ਪੁਲਿਸ ਮੁਲਾਜ਼ਮਾਂ ਨੂੰ ਚੌਕਸੀ ਵਧਾਉਣ ਦੇ ਨਿਰਦੇਸ਼ਨਗਰ ਕੀਰਤਨ ਦੌਰਾਨ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਾਨਦਾਰ ਸਲਾਮੀਸੱਤਾ ‘ਆਪ’ ਦੀ, ਅਗਵਾਈ ਅਕਾਲੀ ਉਮੀਦਵਾਰ ਦੀ! 2027 ਦੀਆਂ ਚੋਣਾਂ ਤੋਂ ਪਹਿਲਾਂ ਅਮਰਗੜ੍ਹ ਦੀ ਸਿਆਸਤ ’ਚ ਵੱਡਾ ਸਵਾਲ! ਗੱਜਣਮਾਜਰਾ ਨੂੰ ਸੋਚਣ ਲਈ ਮਜਬੂਰ ਕਰੇਗਾ ਅੰਦਰਖਾਤੇ ਪੱਕ ਰਹੀ ਖਿਚੜੀ ਦਾ ਸਿਆਸੀ ਸੰਕੇਤ!ਖੁਸ਼ਹਾਲ ਪੰਜਾਬ’ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗੀ ਆਮ ਆਦਮੀ ਪਾਰਟੀ ਦੀ ਇਤਿਹਾਸਕ ਮਹਾਂ-ਰੈਲੀ : ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ
Front Page
EN

ਸੱਤਾ ‘ਆਪ’ ਦੀ, ਅਗਵਾਈ ਅਕਾਲੀ ਉਮੀਦਵਾਰ ਦੀ! 2027 ਦੀਆਂ ਚੋਣਾਂ ਤੋਂ ਪਹਿਲਾਂ ਅਮਰਗੜ੍ਹ ਦੀ ਸਿਆਸਤ ’ਚ ਵੱਡਾ ਸਵਾਲ! ਗੱਜਣਮਾਜਰਾ ਨੂੰ ਸੋਚਣ ਲਈ ਮਜਬੂਰ ਕਰੇਗਾ ਅੰਦਰਖਾਤੇ ਪੱਕ ਰਹੀ ਖਿਚੜੀ ਦਾ ਸਿਆਸੀ ਸੰਕੇਤ!

ਜੱਸੀ ਮਾਨਵੀ ਅਤੇ ‘ਆਪ’ ਸਰਕਾਰ ਵੱਲੋਂ ਨਿਯੁਕਤ ਰਾਮਗੜ੍ਹੀਆ ਵੈਲਫੇਅਰ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸੋਂਧ ਦੀ ਸਾਂਝੀ ਮੌਜੂਦਗੀ ਚਰਚਾ ’ਚ; ਸੋਂਧ ਸਿਨੇਮਾ ਸੜਕ ’ਤੇ ਲਗਾਇਆ ਬਿਸਕੁਟਾਂ ਦਾ ਲੰਗਰ

News Varta Editorial Staff•Digital Edition
SHARE THIS STORY
ਸੱਤਾ ‘ਆਪ’ ਦੀ, ਅਗਵਾਈ ਅਕਾਲੀ ਉਮੀਦਵਾਰ ਦੀ! 2027 ਦੀਆਂ ਚੋਣਾਂ ਤੋਂ ਪਹਿਲਾਂ ਅਮਰਗੜ੍ਹ ਦੀ ਸਿਆਸਤ ’ਚ ਵੱਡਾ ਸਵਾਲ! ਗੱਜਣਮਾਜਰਾ ਨੂੰ ਸੋਚਣ ਲਈ ਮਜਬੂਰ ਕਰੇਗਾ ਅੰਦਰਖਾਤੇ ਪੱਕ ਰਹੀ ਖਿਚੜੀ ਦਾ ਸਿਆਸੀ ਸੰਕੇਤ!
img-20261121-wa0007.jpg
ਅਹਿਮਦਗੜ੍ਹ, 21 ਨਵੰਬਰ ( ਵਿਸ਼ੇਸ਼ ਪ੍ਰਤੀਨਿਧੀ, ਡਾ ਕੁਲਦੀਪ ਸਿੰਘ ਭੁੱਲਰ )
img_20261118_212241.jpg
ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਤੋਂ ਪਹਿਲਾਂ ਹਲਕਾ ਅਮਰਗੜ੍ਹ ਦੀ ਸਿਆਸਤ ਵਿੱਚ ਨਗਰ ਕੀਰਤਨ ਮੌਕੇ ਸਾਹਮਣੇ ਆਇਆ ਇੱਕ ਦਿਲਚਸਪ ਘਟਨਾਕ੍ਰਮ ਸਥਾਨਕ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਰਗੜ੍ਹ ਤੋਂ ਉਮੀਦਵਾਰ ਜਸਬੀਰ ਸਿੰਘ ਜੱਸੀ ਮਾਨਵੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਿਯੁਕਤ ਰਾਮਗੜ੍ਹੀਆ ਵੈਲਫੇਅਰ ਬੋਰਡ, ਅਮਰਗੜ੍ਹ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸੋਂਧ ਦੀ ਸਾਂਝੀ ਮੌਜੂਦਗੀ ਨੇ ਸਥਾਨਕ ਸਿਆਸੀ ਸਮੀਕਰਨਾਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
img_20260825_005017.jpg
ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਗੁਰਪ੍ਰੀਤ ਸਿੰਘ ਸੋਂਧ ਵੱਲੋਂ ਸੋਂਧ ਸਿਨੇਮਾ ਸੜਕ ’ਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਰਗੜ੍ਹ ਤੋਂ ਉਮੀਦਵਾਰ ਜਸਬੀਰ ਸਿੰਘ ਜੱਸੀ ਮਾਨਵੀ ਨੇ ਅਗਵਾਈ ਕੀਤੀ। ਜਥੇਦਾਰ ਨਿਹਾਲ ਸਿੰਘ ਉੱਭੀ, ਲੱਕੀ ਗਰਚਾ, ਪਰਮਿੰਦਰ ਸਿੰਘ ਗੱਬਰ, ਗੁਰਿੰਦਰ ਸਿੰਘ ਗੱਬਰ ਅਤੇ ਟਹਿਲ ਸਿੰਘ ਸਮੇਤ ਹੋਰ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਸੋਂਧ ਦੇ ਸਾਥੀ ਅਨੁਜ ਭਾਟੀਆ ਜੱਸਲ ਅਤੇ ਹੋਰ ਸਾਥੀ ਵੀ ਲੰਗਰ ਸੇਵਾ ਵਿੱਚ ਸ਼ਾਮਲ ਸਨ।
img_20260504_205242.jpg
ਇਸ ਘਟਨਾਕ੍ਰਮ ਦਾ ਸਿਆਸੀ ਪੱਖ ਇਸ ਕਰਕੇ ਅਹਿਮ ਬਣ ਗਿਆ ਹੈ ਕਿ ਗੁਰਪ੍ਰੀਤ ਸਿੰਘ ਸੋਂਧ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਿਯੁਕਤ ਰਾਮਗੜ੍ਹੀਆ ਵੈਲਫੇਅਰ ਬੋਰਡ, ਅਮਰਗੜ੍ਹ ਦੇ ਚੇਅਰਮੈਨ ਹਨ, ਜਦਕਿ ਉਨ੍ਹਾਂ ਵੱਲੋਂ ਲਗਾਏ ਲੰਗਰ ਦੀ ਸੇਵਾ ਵਿੱਚ ਅਗਵਾਈ ਵਿਰੋਧੀ ਪਾਰਟੀ ਦੇ ਹਲਕਾ ਉਮੀਦਵਾਰ ਜੱਸੀ ਮਾਨਵੀ ਕਰ ਰਹੇ ਸਨ। 2027 ਦੀਆਂ ਚੋਣਾਂ ਦੇ ਮੱਦੇਨਜ਼ਰ ਇਸ ਸਾਂਝੀ ਮੌਜੂਦਗੀ ਨੂੰ ਸਥਾਨਕ ਸਿਆਸਤ ਵਿੱਚ ਵੱਖ-ਵੱਖ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਆਪਣੇ ਸਾਥੀਆਂ ਸਮੇਤ ਨਗਰ ਕੀਰਤਨ ਦਾ ਵੱਖਰੇ ਤੌਰ ’ਤੇ ਸਵਾਗਤ ਕੀਤਾ ਅਤੇ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਬਘੇਲ ਸਿੰਘ, ਬਾਬਾ ਦਲਜੀਤ ਸਿੰਘ, ਮਹਿੰਦਰ ਸਿੰਘ ਬਿੱਲੂ ਮਾਜਰੀ, ਗੁਰਪ੍ਰੀਤ ਸਿੰਘ ਪੁੰਜ (ਚੇਅਰਮੈਨ, ਸੈਨ ਸਮਾਜ ਵੈਲਫੇਅਰ ਬੋਰਡ, ਅਮਰਗੜ੍ਹ), ਨਿਰਮਲ ਸਿੰਘ ਪੰਧੇਰ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਮਨਜਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇੱਕ ਪਾਸੇ ‘ਆਪ’ ਵਿਧਾਇਕ ਆਪਣੇ ਸਾਥੀਆਂ ਸਮੇਤ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਸਨ, ਜਦਕਿ ਦੂਜੇ ਪਾਸੇ ਉਸੇ ਸਰਕਾਰ ਵੱਲੋਂ ਨਿਯੁਕਤ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸੋਂਧ ਵੱਲੋਂ ਲਗਾਏ ਲੰਗਰ ਦੀ ਅਗਵਾਈ ਅਕਾਲੀ ਉਮੀਦਵਾਰ ਜੱਸੀ ਮਾਨਵੀ ਕਰ ਰਹੇ ਸਨ। ਇਸ ਵੱਖਰੇ ਸਿਆਸੀ ਦ੍ਰਿਸ਼ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਮਰਗੜ੍ਹ ਦੇ ਸਿਆਸੀ ਹਲਕਿਆਂ ਵਿੱਚ ਚਰਚਾ ਨੂੰ ਨਵਾਂ ਮੋੜ ਦੇ ਦਿੱਤਾ ਹੈ। ਧਾਰਮਿਕ ਸਮਾਗਮਾਂ ਦੇ ਮੰਚ ’ਤੇ ਸੱਤਾਧਾਰੀ ਧਿਰ ਵੱਲੋਂ ਨਿਯੁਕਤ ਨੁਮਾਇੰਦੇ ਅਤੇ ਵਿਰੋਧੀ ਧਿਰ ਦੇ ਉਮੀਦਵਾਰ ਦੀ ਸਾਂਝੀ ਮੌਜੂਦਗੀ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਵੱਖ-ਵੱਖ ਚਰਚਾਵਾਂ ਚੱਲ ਰਹੀਆਂ ਹਨ। ਇਹ ਘਟਨਾਕ੍ਰਮ ‘ਆਪ’ ਦੇ ਹਲਕਾ ਅਮਰਗੜ੍ਹ ਤੋਂ ਉਮੀਦਵਾਰ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਲਈ ਵੀ ਸਿਆਸੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਘਟਨਾਕ੍ਰਮ ਨੇ ਅਮਰਗੜ੍ਹ ਦੀ ਸਿਆਸਤ ਵਿੱਚ ਇੱਕ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਹੈ। ਇਹ ਸੱਤਾਧਾਰੀ ਧਿਰ ਦੇ ਉਮੀਦਵਾਰ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਵੀ ਇਹ ਸੋਚਣ ਲਈ ਮਜਬੂਰ ਕਰੇਗਾ ਕਿ ਆਖ਼ਰ ਅੰਦਰਖਾਤੇ ਕਿਹੜੀ ਖਿਚੜੀ ਪੱਕ ਰਹੀ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹੜੇ ਨਵੇਂ ਸਿਆਸੀ ਸਮੀਕਰਨ ਬਣ ਰਹੇ ਹਨ।

More from News Varta

ਨਗਰ ਕੀਰਤਨ ਦੌਰਾਨ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਾਨਦਾਰ ਸਲਾਮੀ

ਨਗਰ ਕੀਰਤਨ ਦੌਰਾਨ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਾਨਦਾਰ ਸਲਾਮੀ

ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਅਤੇ ਡੀਐੱਸਪੀ ਇੰਦਰਪਾਲ ਸਿੰਘ ਚੌਹਾਨ ਦੀ ਅਗਵਾਈ ਹੇਠ ਪੁਲਿਸ ਜਵਾਨਾਂ ਨੇ ਕੀਤਾ ਸਤਿਕਾਰ ਪ੍ਰਗਟ

ਖੁਸ਼ਹਾਲ ਪੰਜਾਬ’ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗੀ ਆਮ ਆਦਮੀ ਪਾਰਟੀ ਦੀ ਇਤਿਹਾਸਕ ਮਹਾਂ-ਰੈਲੀ : ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ

ਖੁਸ਼ਹਾਲ ਪੰਜਾਬ’ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗੀ ਆਮ ਆਦਮੀ ਪਾਰਟੀ ਦੀ ਇਤਿਹਾਸਕ ਮਹਾਂ-ਰੈਲੀ : ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ

ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਹਲਕਾ ਅਮਰਗੜ੍ਹ ਦੇ ਲੋਕਾਂ ਨੂੰ ਹੁੰਮ-ਹੁਮਾ ਕੇ ਸ਼ਮੂਲੀਅਤ ਕਰਨ ਦਾ ਸੱਦਾ