News Varta
News Varta

News that Matters. Journalism that Acts

RNI NO. PUNPUN 2013/59060 | MSME NO. UD-PB-16367 | 17°C
BREAKING NEWS
Front Page
EN

‘ਓਲੰਪੀਅਨ ਸਰਦਾਰ ਬਲਬੀਰ ਸਿੰਘ ਸੀਨੀਅਰ ਸਕਾਲਰਸ਼ਿਪ ਸਕੀਮ ਤਹਿਤ ਤਹਿਤ ਸਾਲ 2025-26 ਲਈ ਸਕਾਲਰਸ਼ਿਪ ਵਾਸਤੇ ਯੋਗ ਖਿਡਾਰੀਆਂ ਤੋਂ ਆਨਲਾਈਨ ਬਿਨੈ-ਪੱਤਰਾਂ ਦੀ ਮੰਗ

News Varta Editorial Staff•Digital Edition
SHARE THIS STORY
‘ਓਲੰਪੀਅਨ ਸਰਦਾਰ ਬਲਬੀਰ ਸਿੰਘ ਸੀਨੀਅਰ ਸਕਾਲਰਸ਼ਿਪ ਸਕੀਮ ਤਹਿਤ ਤਹਿਤ ਸਾਲ 2025-26 ਲਈ ਸਕਾਲਰਸ਼ਿਪ ਵਾਸਤੇ ਯੋਗ ਖਿਡਾਰੀਆਂ ਤੋਂ ਆਨਲਾਈਨ ਬਿਨੈ-ਪੱਤਰਾਂ ਦੀ ਮੰਗ
ਫਤਹਿਗੜ੍ਹ ਸਾਹਿਬ 24 ਅਕਤੂਬਰ ( ਸੂਤਰ )
img_20260705_132339.jpg
ਖੇਡ ਵਿਭਾਗ, ਪੰਜਾਬ ਵੱਲੋਂ ਸਪੋਰਟਸ ਪਾਲਿਸੀ-2023 ਅਨੁਸਾਰ ‘ਓਲੰਪੀਅਨ ਸਰਦਾਰ ਬਲਬੀਰ ਸਿੰਘ ਸੀਨੀਅਰ ਸਕਾਲਰਸ਼ਿਪ ਸਕੀਮ ਤਹਿਤ ਤਹਿਤ ਸਾਲ 2025-26 ਲਈ ਸਕਾਲਰਸ਼ਿਪ ਵਾਸਤੇ ਯੋਗ ਖਿਡਾਰੀਆਂ ਤੋਂ ਆਨਲਾਈਨ ਬਿਨੈ-ਪੱਤਰਾਂ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ 1 ਅਪ੍ਰੈਲ 2025 ਤੋਂ 31 ਮਾਰਚ 2026 ਤੱਕ ਦੇ ਸਮੇਂ ਦੌਰਾਨ ਆਯੋਜਿਤ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪਾਂ, ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਾਂ ਅਤੇ ਨੈਸ਼ਨਲ ਗੇਮਜ਼ ਵਿੱਚ ਤਮਗੇ ਹਾਸਲ ਕਰਨ ਵਾਲੇ ਪੰਜਾਬ ਰਾਜ ਦੇ ਖਿਡਾਰੀ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
file_000000000c0881f8bd619bb0bcb96122.png
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਯੋਗ ਖਿਡਾਰੀ ਆਪਣਾ ਬਿਨੈ-ਪੱਤਰ ਨਿਰਧਾਰਤ ਪ੍ਰੋਫਾਰਮੇ ਅਨੁਸਾਰ 15 ਨਵੰਬਰ 2026 ਤੱਕ ਪੰਜਾਬ ਸਪੋਰਟਸ ਪੋਰਟਲ sports.punjab.gov.in ਰਾਹੀਂ ਆਨਲਾਈਨ ਭਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਕਾਲਰਸ਼ਿਪ ਲਈ ਕੇਵਲ ਪੰਜਾਬ ਸਪੋਰਟਸ ਪੋਰਟਲ ਰਾਹੀਂ ਪ੍ਰਾਪਤ ਹੋਏ ਬਿਨੈ-ਪੱਤਰਾਂ ’ਤੇ ਹੀ ਵਿਚਾਰ ਕੀਤਾ ਜਾਵੇਗਾ। ਇਸ ਲਈ ਯੋਗ ਖਿਡਾਰੀ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਆਪਣਾ ਬਿਨੈ-ਪੱਤਰ ਆਨਲਾਈਨ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ।

More from News Varta